Thursday, August 6, 2009

Uktamoy in Punjabi

1.ਯਾਦਾਂ ਦੇ ਪਰਛਾਵੇਂ

ਵਲ ਖਾਂਦੀਆਂ ਸੁੰਦਰੀਆਂ
ਤੇ ਉਨ• ਦੀ ਫੈਲਦੀ ਖ਼ੁਸ਼ਬੂ
ਕੀ ਸੂਰਜ ਦੀ ਆਤਮਾ ਖ਼ੁਸ਼ ਹੋਵੇਗੀ
ਫੁੱਲਾਂ ਨੇ ਪੂਰੀ ਜ਼ਿੰਦਗੀ ਦਾਅ ’ਤੇ ਲਾ ਦਿੱਤੀ
ਤੇ ਅੰਤ ਮੈਂ ਤੈਨੂੰ ਲੱਭ ਲਿਆ
ਤੇਰੇ ਬਿਨਾਂ
ਜ਼ਿੰਦਗੀ ਦੀ ਮਚਦੀ ਲਾਟ ’ਤੇ ਕਿਵੇਂ ਰਹਿੰਦੀ
ਆਪਣੇ ਦਿਲ ਦੇ ਧਾਗਿਆਂ ਨਾਲ
ਮੈਂ ਟੰਗਣ ਲਈ ਡੋਰ ਬੁਣਾਂਗੀ
ਉਨ• ਸਿਰਾਂ ਲਈ
ਜੋ ਪਿਆਰ ਅੱਗੇ ਨਹੀਂ ਝੁਕੇ
ਕਿੰਨਾ ਅਪਣੱਤ ਭਰਿਆ ਹੈ ਤੇਰਾ ਸਬਰ
ਮੇਰੀਆਂ ਗੁਆਚੀਆਂ ਰਾਤਾਂ ਨੂੰ
ਲੋੜ ਹੈ ਖ਼ੁਦਾ ਨਾਲ ਮਿਲਣ ਦੀ
ਆਪਣੇ ਕਵਚ ’ਚ ਲੁਕੇ ਦਰਦ ਨੂੰ ਪਿਘਲਾ ਲੈ
ਉਨ• ਸੁਭਾਗੇ ਪਲਾਂ ’ਚ
ਮੈਂ ਦਿਲ ਦੀ ਅਗਨ ਨਾਲ
ਅਸਮਾਨੀਂ ਲੈ ਉ¤ਡਾਂਗੀ
ਤੂੰ ਮੁਹੱਬਤ ਮੰਗੀਂ ਤਾਂ ਸਹੀ
ਮੈਂ ਮੁਹੱਬਤ ਦੇ ਪਹਾੜਾਂ ਦੇ ਅੰਬਾਰ ਲਾ ਦਿਆਂਗੀ
ਜਿੱਥੋਂ ਅਦਿਸ ਤੋਂ ਮੰਗਿਆ ਮੈਂ ਪਾਇਆ ਤੈਨੂੰ
ਤਾਂ ਕਿ ਮੈਂ ’ਕੱਲੀ ਡੁੱਬ ਨਾ ਜਾਵਾਂ
ਤੇਰੀ ਚਾਹਤ ਦੀ ਪਰਛਾਈ ’ਚ


2. ਕੁਦਰਤੀ ਨਜ਼ਾਰਾ

ਨੀਲੀ ਹਵਾ ਦੇ ਪਰਦੇ ’ਚ
ਦਿਨ ਚੜ• ਰਿਹਾ ਹੈ
ਧਰਤੀ ਤੇ ਅਨੰਤ ਚਮਕੀਲੀਆਂ
ਕਿਰਨਾਂ ਪੈ ਰਹੀਆਂ ਹਨ
ਅੱਖਾਂ ਪੂੰਝਦੀ ਹਵਾ ਚੱਲ ਰਹੀ ਹੈ
ਸੁਸਤ ਨਰਮ ਘਾਹ
ਤ੍ਰੇਲ ਦੀਆਂ ਬੂੰਦਾਂ ’ਚ ਨਹਾ ਰਿਹਾ ਹੈ
ਪੀਲੇ ਫੁੱਲਾਂ ਦਾ ਬੂਟਾ ਤਿਆਰ ਹੋ ਰਿਹਾ ਹੈ
ਸੁਨਹਿਰੀ ਖਟਮਲ ਗਾ ਰਿਹਾ ਹੈ
ਮੱਖੀਆਂ ਪਾਣੀ ’ਚ ਛਾਲਾਂ ਮਾਰਦੀਆਂ ਨੇ
ਕਿਨਾਰੇ ’ਤੇ ਚਾਲ਼ੀ ਕੁੜੀਆਂ
ਹੱਥਾਂ ’ਚ ਹੱਥ ਪਾਈ ਭੱਜ ਰਹੀਆਂ ਨੇ
ਕੀੜੀ ਇਕੱਲੀ ਬੀਅ ਚੁੱਕੀ
ਤੜਕਸਾਰ ਕਿੱਥੇ ਜਾ ਰਹੀ ਹੈ?
ਸਭ ਨੂੰ ਦੇਖਦਿਆਂ
ਫੁੱਲ ਦੀ ਡੋਡੀ ਮੂੰਹ ਖੋਲ• ਰਹੀ ਹੈ
ਹੈਰਾਨ ਜਿਹੀ ਹੈ



3. ਅਸੀਂ ਮੁੜ ਨਹੀਂ ਸਕਦੇ


ਫੁੱਲਾਂ ਨੂੰ ਤਰਸਦੀ
ਬਸੰਤ ਫਿਰ ਆਵੇਗੀ
ਸੁਪਨੇ ਸਰ•ਾਣਿਆਂ ਨੂੰ ਤਾਂਘਦੇ
ਮੁੜ ਆਉਣਗੇ
ਤੇਰੇ ਵਿਯੋਗ ’ਚ ਮੇਰੀ ਛਾਤੀ
ਸਵਰਗ ਜਿੰਨੀ ਉ¤ਚੀ ਹੋ ਗਈ
ਜੇ ਮੈਂ ਪਰਤ ਆਈ
ਮੇਰੀ ਬਹਿਸ਼ਤ ’ਚ ਪੰਛੀ ਮਰ ਜਾਣਗੇ
ਬਗ਼ਲਿਆਂ ਦੀਆਂ ਡਾਰਾਂ
ਹਜ਼ਾਰਾਂ ਵਾਰ ਆਉਂਦੀਆਂ ਜਾਂਦੀਆਂ ਰਹਿਣਗੀਆਂ
ਰਗਾਂ ’ਚ ਗਰ²ਮ ਖ਼ੂਨ ਤਾਂ ਜ਼ਰੂਰ ਰਹੇਗਾ
ਪਰ ਅਸੀਂ ਨਹੀਂ ਮੁੜਾਂਗੇ
ਸੜਕਾਂ ਤੰਗ ਨੇ ਮੇਰੇ ਪਿਆਰੇ!
ਵਾਪਸੀ ਲਈ ਤਾਂਘਦੀਆਂ
ਜਿਵੇਂ ਮਣਕਿਆਂ ਦੀ ਮਾਲ਼ਾ
ਮੈਂ ਸਭ ਛੱਡ ਚੁੱਕੀ ਹਾਂ
ਮੈਨੂੰ ਤਾਂ ਚੰਗਾ ਲਗਦਾ
ਗੁਆਚ ਚੁੱਕੇ ਅਤੀਤ ਤੋਂ ਅੱਗੇ ਦੇਖਣਾ
ਇਸ ਗੁੰਮਸ਼ੁਦਗੀ ’ਚੋਂ ਮੈਂ ਲੱਭ ਲਿਆ ਹੈ ਆਪਾ



4. ਅਜੇ ਤਾਂ...

ਇਹ ਝਰਨਾ ਤਾਂ ਹੈ
ਕਿਸੇ ਚੱਖਿਆ ਨਹੀਂ ਅਜੇ
ਸੁਪਨੇ ਸੌਂ ਰਹੇ
ਜੋ ਦੇਖੇ ਨਹੀਂ ਅਜੇ
ਸੜਕਾਂ ਸੁੰਨੀਆਂ ਨੇ
ਕੋਈ ¦ਘਿਆ ਨਹੀਂ ਅਜੇ
ਪਹਾੜਾਂ ’ਤੇ ਰਾਕਸ਼ਾਂ ਦੇ ਆਉਣ ਦੀ ਉਡੀਕ ਹੈ
ਰੇਗਿਸਤਾਨ ਜੀਵਨ ਤੋਂ ਸੱਖਣੇ ਪੀਲੇ ਪੈ ਗਏ ਨੇ
ਖ਼ੁਸ਼ੀਆਂ ਚਹਿਕਦੀਆਂ
ਖ਼ਤਮ ਨਹੀਂ ਹੋਈਆਂ ਅਜੇ
ਸੁੱਕ ਚੁੱਕੇ ਰੁੱਖ ਦੀ ਖੋੜ ਵਿਚ
ਡਰ ਦਾ ਸੱਚ ਜਿਊਂਦਾ ਤੇ ਉ¤ਡ ਜਾਂਦਾ
ਇਹ ਸੰਸਾਰ ਦੁੱਖ-ਤਕਲੀਫ਼ਾਂ ਭਰਿਆ ਜਹਾਜ਼ ਹੈ
ਤੇਰੇ ਕਦਮਾਂ ਤੇ ਪੈੜਾਂ ਦੀ ਅਰਚਨਾ ਕਰਨਾ ਖ਼ੁਸ਼ੀ ਦਿੰਦਾ ਹੈ
ਇਸ ਖ਼ੂੰਖਾਰ ਸੰਸਾਰ ’ਚ ਕਈ ਲੋਕ ਚੰਗੇ ਵੀ ਹਨ
ਅਜੇ ਵੀ ਉਹ ਤੇਰੇ ਨਾਲ ਭਿੜੇ ਨਹੀਂ ਇਸ ਧਰਤੀ ’ਤੇ
ਅਫਸੋਸ!


5. ਓ ਮੇਰੇ ਗੁਆਚੇ ਪੰਛੀ!

ਓ ਮੇਰੇ ਉ¤ਡ ਗਏ ਪੰਛੀ!
ਤੂੰ ਆਜਾ
ਹੁਣ ਤਾਂ ਬਰਫ਼ਾਂ ਪਿਘਲ ਗਈਆਂ
ਕਾਵਾਂ ਦੀ ਕਾਂ-ਕਾਂ ਵੀ ਬੰਦ ਹੋ ਗਈ
ਟਹਿਣੀਆਂ ਦੀਆਂ ਪਲਕਾਂ ’ਤੇ
ਛੋਟੇ ਪੰਛੀ ਆ ਬੈਠੇ ਨੇ

ਓ ਮੇਰੇ ਗੁਆਚੇ ਪੰਛੀ!
ਇਹ ਪੰਛੀ ਹੱਸਦੇ
ਖ਼ੁਸ਼ੀਆਂ ਦੇ ਵਿਚ ਗਾਉਂਦੇ
ਔਕੜਾਂ ਦੀ ਕੁੜੱਤਣ ਉਹ ਪੀ ਚੁੱਕੇ ਨੇ
ਖ਼ੂਬਸੂਰਤ ਅੱਖਾਂ ਘੁੰਮਾ ਘੁੰਮਾ ਕੇ
ਗੱਲਾਂ ਕਰਦੇ

6. ਪਤਝੜ ਦੀ ਕਵਿਤਾ

ਝੜ ਚੁੱਕੇ ਪੱਤੇ ਉਦਾਸੀ ’ਚ ਰੋ ਰਹੇ ਨੇ
ਪਤਝੜ -
ਇਕ ਕਵੀ ਵਾਂਗ ਖੜ ਖੜ ਦੇ ਸ਼ੋਰ ਨਾਲ ਲਿਖਦੀ
ਆਪਣੀ ਅਖ਼ੀਰਲੀ ਖ਼ੁਸ਼ਬੂ ਦਾ
ਹਲਕਾ ਜਿਹਾ ਤਰੌਂਕਾ ਦਿੰਦੀ ਹੈ
ਪਤਝੜ -
ਢਲਦੇ ਸੂਰਜ ਵਾਂਗ ਲਾਲੀਆਂ ਬਿਖੇਰਦੀ ਹੈ
ਮਾਣਮੱਤੇ ਤੇ ਆਗਿਆਕਾਰ ਰੁੱਖ
ਆਖ਼ਰੀ ਉਮੀਦ ਦੀ ਮ੍ਰਿਗਤ੍ਰਿਸ਼ਨਾ ਅੱਗੇ
ਹੱਥ ਲਮਕਾਉਂਦੇ ਨੇ
ਟਾਹਣੀਆਂ ਤੋਂ ਅੱਖਰ ਟੁੱਟ ਕੇ ਝੜ ਰਹੇ ਨੇ
ਜੋ ਪੌਣਾਂ ਦੀ ਦੇਵੀ ਨੂੰ ਪਿੱਛੇ ਛੱਡ ਆਏ ਨੇ
ਛੱਤ ਤੇ ਕਣੀਆਂ ਦੀ ਟਪ-ਝੜਾਪ
ਇਹ ਕਵਿਤਾਵਾਂ ਪਤਝੜ ਲਿਖ ਰਹੀ ਹੈ
ਬਾਗਾਂ ’ਚ ਪੱਤਿਆਂ ਦੀ ਖੜ ਖੜ - ਸਰ ਸਰ
ਪਤਝੜ ਦੀ ਕਵਿਤਾ -
ਗੁਨਾਹ ਵਾਂਗ ਭਾਰੀ ਹੈ
ਇਕ ਤੇਜ਼ ਛੁਰੀ ਆਤਮਾ ਨੂੰ
ਅੰਦਰੋਂ ਚੀਰ ਰਹੀ ਹੈ

7. ਕਰਾਂਤੀ

ਤੇਰੀ ਇਕ ਤੱਕਣੀ -
ਬਰਫ਼ ਪਿਘਲਾ ਦਿੰਦੀ ਹੈ
ਬੈਂਤ ਦੇ ਬੂਟੇ ਨੱਚਣ ਲਗਦੇ
ਪੱਥਰ ਮੌਲਣ ਲਗਦੇ
ਤੇਰੀ ਤੱਕਣੀ ਤੋਂ ਮਹਿਰੂਮ ਰਹਿਣਾ
ਜਿਉਂ ਕਬਰੀਂ ਪੈਣਾ
ਜੇ ਤੂੰ ਦਿਲ ਦੇ ਦਰਵਾਜ਼ੇ ਖੋਲ•
ਤਾਂ ਨੱਚਣ ਲੱਗੇ ਕੁਲ ਕਾਇਨਾਤ
ਜੇ ਹਿੰਮਤ ਕਰੇਂ ਤੇ ਬੋਲੇਂ
ਤਾਂ ਸਵੇਰ ਦਾ ਸੂਰਜ ਕਰੇ ਫੁੱਲਾਂ ਦੀ ਵਰਖਾ
ਬਹੁਤ ਦੁੱਖ ਝੱਲੇ ਨੇ ਮੈਂ ਪਹਿਲਾਂ ਹੀ

ਮੈਂ ਅੱਖਾਂ ਰਾਹੀਂ ਪੇਸ਼ ਕਰਦੀ ਹਾਂ ਸ਼ਰਾਬ
ਮੇਰੇ ਵਲ ਕਦਮ ਵਧਾਉਣ ਲਈ
ਬਸ ਇਕ ਕਰਾਂਤੀ ਦੀ ਲੋੜ ਹੈ ਤੈਨੂੰ



8. ਅੱਗ


ਮੇਰੇ ਸਾਹਵੇਂ ਅੱਗ ਮੱਚਦੀ
ਲਪਟਾਂ ਛੱਡਦੀ
ਅਥਾਹ ਜੋਸ਼ ’ਚ ਟਹਿਕਦੀ
ਵਿਛੋੜੇ ਦੀਆਂ ਉਦਾਸੀਆਂ
ਮੇਰੀ ਰੂਹ ਤੋੜ ਦਿੱਤੀ
ਤਿਆਰ ਹੁੰਦੀ ਹਾਂ ਹੰਭਲਾ ਮਾਰ
ਮੇਰਾ ਜੰਮ ਚੁੱਕਿਆ ਦਿਲ
ਉਹਦੀ ਤਲੀ ’ਤੇ ਪਿਘਲ ਜਾਂਦਾ ਹੈ
- ਚੁਪ ਚਾਪ
ਉਹਦੇ ਗਰਮ ਬੁੱਲ•’ਤੇ
ਭੜਕ ਪੈਂਦੀ ਹੈ ਭਾਵਨਾਵਾਂ ਦੀ ਅਗਨ
ਕਰਦੀ ਦੂਰ ਉਦਾਸੀਆਂ
ਗਹਿਰੀ ਕਾਲੀ ਰਾਤ
ਉਹਦੇ ਸਾਹਾਂ ’ਚ ਤਪਦੀ
ਮੇਰੀਆਂ ਉਂਗਲਾਂ ਮੱਚਦੀਆਂ
ਬੁੱਕਲ ’ਚ ਘੁੱਟਦਾ ਮੈਨੂੰ
ਭੁਚਲਾਉਂਦਾ ਵਰਗਲਾਉਂਦਾ
ਫਿਰ ਖ਼ਤਰਨਾਕ ਖੇਡ ਸ਼ੁਰੂ ਹੁੰਦੀ
ਪੂਰੇ ਜੋਸ਼ ’ਚ
ਹੋਰ ਕੋਲ ਢੁੱਕਦੀ ਮੈਂ
ਆਪਣੀ ਰੂਹ ਦੀ ਖਿੜਕੀ ਦੇ
ਬਾਹਰੋਂ ਆਉਂਦੀ ਰੌਸ਼ਨੀ ’ਚ ਸੋਚਾਂ
ਇਨ•ਮੱਚਦੀਆਂ ਲਾਟਾਂ ਦਾ ਮੈਂ ਕੀ ਕਰ ਸਕਦੀ

ਮੇਰੀ ਰੂਹ ਲੈ ਜਾਣ ਵਾਲਾ
ਉਹ ਆਨੰਦੀ ਨਸ਼ੇ ਵਰਗਾ
ਜੇ ਲੈਂਦੀ ਤਾਂ ਤਾਲੂ ਮੱਚਦਾ
ਨਾ ਲੈਂਦੀ ਤਾਂ ਖ਼ੁਸ਼ੀਆਂ
ਏਹੀ ਹੈ ਜ਼ਿੰਦਗੀ
ਜਿਥੇ ਨਹੀਂ ਕੋਈ ਆਸਰਾ

ਮੈਂ ਗੁਆ ਲੈਣਾ ਹੈ ਆਪਾ
ਇਸ ਪਾਗ਼ਲ ਸੰਗੀਤ ’ਚ
ਕਿਹੋ ਜਿਹਾ ਹੋਵੇਗਾ ਕਿਆਮਤ ਦਾ ਦਿਨ
ਸਿਰਦਰਦ ’ਚ ਝਾਕਦੀ ਹਾਂ ਏਧਰ ਓਧਰ
ਜਾਣਦੀ ਹਾਂ
ਸਾੜ ਲੈਣਾ ਹੈ ਇਸ ਅਗਨ ’ਚ ਆਪਾ
ਫਿਰ ਵੀ ਚਾਹੁੰਦੀ ਹਾਂ ਇਸ ਅਗਨ ਦਾ ਸਾਥ


9. ਮੈਂ ਨਹੀਂ ਲੱਭ ਸਕਦੀ

ਮੈਂ ਲੱਭ ਨਹੀਂ ਸਕਦੀ
ਬਸ ਦੇਖੀ ਹੈ ਭਰਪੂਰ ਪਤਝੜ
ਡਿੱਗੇ ਪੱਤਿਆਂ ਨਾਲ ਭਰੀ

ਮੈਂ ਦੇਖਿਆ ਹੈ ਉਹ ਸ਼ਬਦ
ਜੋ ਅਜੇ ਬੋਲਿਆ ਨਹੀਂ ਗਿਆ
ਤੇਰੇ ’ਚ ਦੇਖਿਆ ਹੈ ਮੈਂ ਆਪਾ
ਪਰ ਲੱਭਿਆ ਨਹੀਂ ਮੇਰਾ ਸਵੈ ਮੈਨੂੰ
ਰਹਿਮ ਲਈ ਮਿੰਨਤਾਂ ਕਰਦੀ
ਉਸ ਲਈ ਜੋ ਮੈਂ ਚੁੱਪ ਚਾਪ ਬੁਣਿਆਂ
ਸਬਰ ਦੀ ਪਹਾੜੀ ’ਤੇ
ਮੈਂ ਟੁਕੜਾ ਟੁਕੜਾ ਖਿੱਲਰੀ ਪਈ ਹਾਂ

ਤੇਰੇ ’ਚ ਨਹੀਂ ਦਿਸਦਾ
ਮੇਰਾ ਅਕਸ ਮੈਨੂੰ
ਤੇਰੀਆਂ ਅੱਖਾਂ ’ਚ ਤੱਕਦੀ
ਮੈਂ ਪੱਥਰ ਹੋ ਗਈ ਹਾਂ
ਏਦੂੰ ਤਾਂ ਡੁੱਬ ਹੀ ਜਾਂਦੀ ਏਨਾਂ ’ਚ
ਕਿ ਜਿੱਥੇ ਨਹੀਂ ਦਿਸਦਾ ਮੈਨੂੰ ਅਕਸ ਮੇਰਾ


10. ਰੋਣ ਨਾਲ ਕੁਝ ਨਹੀਂ ਹੋਣਾ

ਇਹ ਜ਼ਮੀਨ ਪੱਥਰਾਂ ਦੀ ਹੈ
ਇੱਥੇ ਹੰਝੂ ਡੁਬਣਗੇ ਨਹੀਂ ਮਿੱਟੀ ’ਚ
ਉਹ ਰੁੱਖ ਜਿਹੜੇ ਤੇਰੀ ਹਸਤੀ ਨੂੰ
ਸਨਮਾਨ ਦਿੰਦੇ ਨੇ... ਬਹੁਤ ਦੂਰ ਨੇ
ਓ ਬਾਰਿਸ਼! ਮੈਂ ਤੇਰੇ ’ਚ ਰਲਦੀ ਹਾਂ
ਕਿ ਰੋ ਸਕਾਂ
ਪਰ ਮੇਰੇ ਗੌਰਵ ਲਈ
ਬੀਤੇ ਦਿਨ ਦੀ ਯਾਦ
ਮਨ ਦੀ ਸਾਂਤੀ ਨਹੀਂ ਦੇਵੇਗੀ
ਯਾਦਾਂ ਸਦਾ ਰਹਿੰਦੀਆਂ, ਮਰਦੀਆਂ ਨਹੀਂ
ਉਹ ਦਿਨ ਜੋ ਪੀਲੀਆਂ ਉਲਟੀਆਂ ’ਚ ਬਦਲ ਗਏ
ਸਮਝ ਲੈਣਾ ਚਾਹੀਦਾ
ਕਿ ਉਨ•ਾਂ ਬਾਰੇ ਰੋਣ ਨਾਲ ਕੁਝ ਨਹੀਂ ਹੁੰਦਾ


11. ਨੀਂਦ ਦੇ ਯੋਧੇ

ਮੇਰੀਆਂ ਕਾਲੀਆਂ ਅੱਖਾਂ ’ਚ
ਉਨੀਂਦਰੇ ਦੀ ਫੌਜ ਹੱਲਾ ਬੋਲਣ ਲਈ ਲੁਕੀ ਹੋਈ
ਮੈਂ ਉਨ•ਾਂ ਦੇ ਵਿਰੁੱਧ ਲੜਨ ਜਾ ਰਹੀ ਹਾਂ
ਪਰ ਮੈਂ ਇਨ•ਾਂ ਲੜਾਈਆਂ ਲਈ ਤਿਆਰ ਨਹੀਂ
ਮੈਂ ਹੌਂਸਲਾ ਕਰਕੇ ਪਲਕਾਂ ਦੀਆਂ ਬਰਛੀਆਂ ਦੇ ਡੰਗ ਮਾਰੇ
ਉਹ ਏਨੇ ਤਾਕਤਵਰ ਕਿ ਮੇਰੀਆਂ ਬਰਛੀਆਂ ਪਰ ਧੱਕ
ਉਨ•ਾਂ ਸਖ਼ਤੀ ਨਾਲ ਦਰਵਾਜ਼ੇ ਢੋਅ ਦਿੱਤੇ
ਮੈਂ ਵਾਪਸੀ ’ਚ ਚਿੱਟਾ ਝੰਡਾ ਫਹਿਰਾਇਆ
ਮੈਂ ਆਪਣੇ ਕੀਮਤੀ ਪਲਾਂ ਬਾਰੇ ਭੁੱਲ ਗਈ
ਚਿੱਟਾ ਝੰਡਾ ਲਹਿਰਾ ਰਿਹਾ ਹੈ
ਇਹ ਲੜਾਈ ਹਰ ਰਾਤ ਹੁੰਦੀ ਹੈ
ਤੇ ਮੈਨੂੰ ਚਿੱਟਾ ਝੰਡਾ ਲਹਿਰਾੳਣ ਦੀ
ਆਦਤ ਪੈ ਗਈ ਹੈ।
ਮੁਬਾਰਕਾਂ! ਜੇਤੂ ਫੌਜੀਆਂ ਨੂੰ
ਮੈਂ ਆਪਣਾ ਆਪਾ ਇਸ ਮੈਦਾਨ ਵਿਚ ਛੱਡ ਦਿਤਾ ਹੈ
ਉਦੋਂ ਤੋਂ ਹੀ ਮੈਂ ਟੁਕੜਾ ਟੁਕੜਾ ਹੋ ਗਈ
ਇਕ ਕਮਜ਼ੋਰ ਮਨੁੱਖ ਵਾਂਗ


12. ਖ਼ੂਨ ਦੇ ਅੱਥਰੂ

ਦਿਲ ਮੇਰਾ ਰੋਂਦਾ ਖ਼ੂਨ ਦੇ ਹੰਝੂ
ਕਿਸੇ ਅਨਾਮ ਭਾਵਨਾ ਕਾਰਨ
ਮੇਰੇ ਆਗੋਸ਼ ਵਿਚ ਆਜ਼ਾਦ ਪੰਛੀ ਸੁਪਨੇ ਲੈਂਦੇ
ਨੀਂਦਰਾਂ ’ਚੋਂ ਉਠ ਗਾਉਣ ਲਗਦੇ
ਕਿਸੇ ਦੀ ਸ਼ਾਂਤੀ ਭੰਗ ਕਰਦੇ
ਮੈਂ ਉਸਦੀ ਸ਼ਾਂਤੀ ਭੰਗ ਕਰਨ ’ਚ ਆਨੰਦ ਲੈਂਦੀ ਹਾਂ
ਮੇਰੀਆਂ ਰਾਤਾਂ ਰੌਸ਼ਨ ਹੋ ਜਾਣਗੀਆਂ
ਕਦੇ ਨਾ ਖ਼ਤਮ ਹੋਣ ਵਾਲੇ ਸੁਪਨੇ ਦੇਖਦਿਆਂ

13. ਰਾਤ ਦਾ ਪਰਦਾ ਉਤਰ ਰਿਹਾ ਹੈ

ਮਖ਼ਮਲੀ ਰਾਤ ਬਾਗ਼ ਤੇ ਪਰਦੇ ਵਾਂਗ ਉ¤ਤਰ ਰਹੀ ਹੈ
ਸ਼ਹਿਤੂਤ ਦਾ ਰੁੱਖ ਮੱਖੀਆਂ ਤੋਂ ਬਚਾ ਰਿਹਾ ਹੈ
ਰੁੱਖ ਦੇ ਉਪਰ ਚੰਦਰਮਾ ਝੁਕ ਰਿਹਾ ਹੈ ਹੌਲੀ ਹੌਲੀ
ਖੁਰਮਾਨੀ ਲਾੜੀ ਵਾਂਗ ਚਿੱਟਾ ਗਾਊਨ ਪਹਿਨੀ
ਜਿਸ ਦੇ ਪੱਤੇ ਝੂਮ ਝੂਮ ਕੇ ਕਰ ਰਹੇ ਤੀਮਾਰਦਾਰੀ
ਹਵਾ ਚੰਦਰਮਾ ਨੂੰ ਪੱਖਾ ਝੱਲ ਰਹੀ ਹੈ

ਪਾਣੀ ’ਚ ਟਿੱਡੇ ਟਪੂਸੀਆਂ ਮਾਰ ਰਹੇ
ਉਸਦੇ ਸਿਰ ’ਤੇ ਫੁੱਲ ਡਿਗ ਰਹੇ
ਖ਼ੁਸ਼ੀ ’ਚ ਬੀਂਡਾ ਗਾ ਰਿਹਾ ਹੈ ਧੀਮੇ ਸੁਰ ’ਚ
ਜਵਾਬ ’ਚ ਡੱਡੂ ਵੀ ਗਲੇ ਫੁਲਾ ਕੇ ਗਾ ਰਿਹਾ ਹੈ

ਵੱਡੀ ਮੱਖੀ ਬਾਗ਼ੀ ਨਰਤਕੀ ਵਾਂਗ ਉ¤ਡ ਰਹੀ ਗਾ ਰਹੀ
ਤੇ ਜੀਭ ਨਾਲ ਫੁੱਲਾਂ ਦੀ ਡੋਡੀਆਂ ਚੂਸ ਰਹੀ

ਸੰਸਾਰ ਦੀ ਖੇਡ ’ਚ ਮਸਤ ਚੰਨ ਹੌਲੀ ਹੌਲੀ ਰੀਂਗ ਰਿਹਾ
ਪਹੁ ਫੁਟਾਲੇ ਤੱਕ ਆਪਣੇ ਬਿਸਤਰ ’ਚ ਚਲਾ ਜਾਂਦਾ
ਧੁੰਦਲਾ ਹੁੰਦਾ ਜਾਂਦਾ


14. ਕੀਮਤ

ਤੇਰੀਆਂ ਝਿੰਮਣਾਂ ਤੋਂ ਬਰਫ਼ ਕਿਰ ਰਹੀ ਹੈ
ਖ਼ਾਲੀ ਰਾਹਾਂ ਨੂੰ ਭਰ ਰਹੀ

ਪਲਕਾਂ ਨਾਲ ਮੈਂ ਸਾਫ਼ ਕਰਦੀ ਹਾਂ ਬਰਫ਼
ਦੁੱਖਾਂ ਦੇ ਭਾਰ ’ਚ ਟੁੱਟਦੀ
ਮੇਰੇ ਦਿਲ ’ਚ ਡਿਗਦੀ ਹੈ ਬਰਫ਼
ਦਿਨ ਹੋਰ ਯਖ਼ ਹੋ ਜਾਣਗੇ ਯਕਦਮ
ਵਿਚਾਰੀ ਗ਼ਰੀਬ ਮਿੰਨਤਾਂ ਕਰਦੀ
ਮਾੜੀ ਕਿਸਮਤ ਨੂੰ ਖੇਡ ਖ਼ਰਾਬ ਹੋ ਗਈ
ਤੇਰੀ ਰੂਹ ਨੇ ਦੁਨੀਆਂ ਦੇ ਰੰਗ ਬਦਲੇ
ਵਿਸ਼ਵਾਸ ਕੀਤਾ ਜਿਸ ’ਤੇ ਉਹ ਭਾਵਨਾਵਾਂ ਸੱਚੀਆਂ ਨੇ?
ਤੇਰੇ ਦਿਨ ਦਾਅਵਤਾਂ ਵਾਲੇ
ਮੇਰੇ ਦਿਨ ਵਰਤਾਂ ’ਤੇ ਬੈਠੇ
ਦੋਵੇਂ ਪ੍ਰਤੀਸ਼ੋਧ ਤੇ ਉਦਾਸੀ ’ਚ
ਹੱਥ ਮਿਲਾਉਂਦੇ ਖ਼ੁਸ਼ ਹੁੰਦੇ
ਤਪਦੇ ਦਿਨਾਂ ਦੇ ਮੌਸਮ ’ਚ
ਸੇਕ ਤੋਂ ਦੂਰ ਮੈਂ ਚੁੱਪ ਰਹਿੰਦੀ
ਉਫ਼! ਮੇਰੇ ਚਿਹਰੇ ਤੇ ਬਰਫ਼ ਪੈ ਰਹੀ ਹੈ
ਪਤਾ ਹੈ ਤੈਨੂੰ
ਇਸ ਦੀ ਕਿੰਨੀ ਕੀਮਤ ਦੇਣੀ ਪੈਣੀ ਮੈਨੂੰ



15.

ਮੈਨੂੰ ਘੇਰ ਰਿਹਾ ਹੈ ਡਰ
ਕਿ ਪਿਆਰ ਕਰਕੇ ਤੈਨੂੰ
ਮੈਂ ਗ਼ਲਤੀ ਤਾਂ ਨਹੀਂ ਕੀਤੀ
ਆਪਣਾ ਸੂਹਾ ਦਿਲ ਹਵਾਲੇ ਕਰਕੇ
ਤੇਰੀ ਸ਼ਾਤਿਰ ਤੱਕਣੀ ਦੇ
ਤੂੰ ਜੁਗੋ-ਜੁਗ ਜੀਵੇਂ ਮੇਰੇ ਪਿਆਰੇ!
ਨਹੀਂ ਤਾਂ ਮੇਰੇ ਦਿਲ ’ਚ ਭਾਂਬੜ ਮੱਚਣਗੇ
ਤੇਰੇ ਜਿਸਮ ਦੀ ਅਗਨ ਦੇ
ਕੀ ਗੰਗਾ ਨੂੰ ਸਾਡੀਆਂ ਅਸਤੀਆਂ ਦੀ ਏਨੀ ਚਾਹਤ ਹੈ?
ਕੀ ਏਨਾ ਕਾਫੀ ਨਹੀਂ
ਕਿ ਅਸੀਂ ਆਪਣਾ ਸਮੁੱਚਾ ਵਜੂਦ
ਪਿਆਰ ਦੀ ਨਰਕੀ ਅਗਨ ’ਚ ਬਾਲ਼ ਰਹੇ ਹਾਂ।

16.

ਕਬਜ਼ਾ ਕਰਨ ਲਈ
ਕਿਸੇ ਦੇਸ਼ ਦੀ ਧਰਤੀ, ਪਾਣੀ ਤੇ ਦੌਲਤ ਤੇ
ਇਕ ਸੂਰਬੀਰ ਨੂੰ ਦੋ ਕੰਮ ਕਰਨੇ ਪੈਂਦੇ
ਆਪਣੀ ਆਤਮਾ ਦਾ ਤਿਆਗ
ਤੇ ਦੂਜੀ ਰੂਹ ਤੇ ਆਪਣੀ ਛਾਪ
ਤੂੰ ਸਹਿਜ਼ਾਦੇ! ਓਪਰੀ ਧਰਤੀ ਦੇ
ਘੇਰ ਰਿਹਾ ਹੈਂ
ਮੇਰੇ ਖ਼ਿਆਲਾਂ-ਸੁਪਨਿਆਂ ਨੂੰ
ਮੇਰਾ ਦਿਲ - ਮੇਰਾ ਖਜ਼ਾਨਾ
ਨਾਗ ਰਖਵਾਲੇ ਫਿਰਨ ਦੁਆਲੇ ਇਸ ਦੇ
ਤੇ ਫਿਰ
ਮੇਰੀ ਸਮੁੱਚੀ ਆਤਮਾ - ਮੇਰਾ ਆਪਾ
ਬਿਨਾ ਕਿਸੇ ਯੁੱਧ, ਬਿਨਾ ਕਿਸੇ ਚਿੰਤਾ
ਤੇ ਬਿਨਾ ਕਿਸੇ ਤਕਲੀਫ਼ ਦੇ
ਇਹ ਹਿੰਸਾ ਸ਼ੁਰੂ ਹੋਈ
ਜਿਸ ਨੇ ਮੈਨੂੰ ਪਾਗ਼ਲ ਕਰ ਦਿੱਤਾ
ਪੂਰੀ ਸੂਰੀ ਨੂੰ ਮੇਰੇ ਬਾਂਕੇ ਲਾਡੂ!



17.

ਕਿੰਨੀ ਖ਼ੂਬਸੂਰਤ ਹੈ ਰਾਤ
ਰਾਤ! ਕਿ ਜਦੋਂ ਸਾਡਾ ਪਿਆਰ ਹੋਇਆ
ਹੀਰਿਆਂ ਵਾਂਗ ਚਮਕਦਾ
ਦਰਖ਼ਤਾਂ ਦੇ ਪਿੱਛੇ ਲੁਕਣਮੀਟੀ ਖੇਡਦਾ
ਪੂਰਣਿਮਾ ਦਾ ਚੰਨ ਤੱਕ ਰਿਹਾ ਹੈ
ਇਸ ਦੂਰ ਦੇਸ਼ ਦੇ ਦੁੱਖ ਤਾਂ ਓਪਰੇ ਮੇਰੇ ਲਈ
ਤੂੰ ਅੱਖਾਂ ਰਾਹੀਂ ਪਿਲਾ ਰਿਹਾਂ ਮਾਦਕ ਸ਼ਰਾਬ
ਓ ਝੱਲੇ ਨਾਢੂ ਮਾਡੂ ਮੇਰੇ!
ਪਿਆਰੇ ਹਿੰਦੋਸਤਾਨੀ!
ਮੇਰੇ ਪ੍ਰੀਤਮ! ਅਸੀਂ ਲੇਟ ਮਿਲੇ ਹਾਂ ਬਹੁਤ
ਦੇਖ! ਸਾਡੇ ਉਪਰ ਹੈ ਆਬਸ਼ਾਰ
ਕਿਉਂ ਨਹੀਂ ਸਾਡੀ ਜੀਭ ਘੁੰਮਦੀ
‘ਅਲਵਿਦਾ’ ਸ਼ਬਦ ਕਹਿਣ ਲਈ
ਮੇਰੇ ਸੁਪਨੇ ਹੀ ਮੇਰਾ ਬਹਿਸ਼ਤ ਹੈ
ਤੇ ਸੁਪਨੇ ਵਹਿ ਤੁਰੇ ਨੇ ਤੇਰੇ ਬਹਿਸ਼ਤ ਵੱਲ
ਦਿਲ ਦਾ ਪੰਛੀ ਹੰਭਲਾ ਮਾਰੇ
ਮੈਂ ਚਾਹਾਂ ਮੈਂ ਪੂਰੀ ਵਹਿ ਜਾਂ
ਮੇਰਾ ਹੱਠੀ ਦਿਲ ਤੇਰੀ ਅਗਨ ਅੱਗੇ
ਸਭ ਹਥਿਆਰ ਸੁੱਟ ਦਿੰਦਾ ਹੈ
ਦੇਖ! ਤੇਰੀ ਤਸਵੀਰ ਲੈ ਚਲੀ ਹਾਂ
ਅੱਖਾਂ ’ਚ ਲੁਕੋ ਕੇ ਨਾਲ ਆਪਣੇ


ਤਾਜ ਮਹੱਲ

ਮੈਂ ਅਰਜ਼ ਗੁਜ਼ਾਰਨ ਆਈ ਹਾਂ- ਮੇਰੇ ਤਾਜਮਹੱਲ
ਤੂੰ ਮੁਹੱਬਤ ਦੀ ਯਾਦਗਾਰ
ਰੂਹ ਦਾ ਮਹਿਰਾਬ
ਮੈਂ ਸ਼ਾਤ ਹੋ ਜਾਣਾ ਚਾਹੁੰਦੀ
ਤੇਰਾ ਸੁਆਗਤ ਹੈ
ਓ! ਮੁਹੱਬਤੀ ਮਹਿਲਾਂ ਦੇ ਫਰਿਸ਼ਤੇ! ਆ
ਕਿ ਤੇਰੇ ਕਦਮਾਂ ਹੇਠ ਜਿਊਂਦੀ ਜਾਗਦੀ ਬਹਾਰ ਰੋ ਰਹੀ
ਕੀ ਇਹ ਮੁਹੱਬਤ ਦੇ ਹੰਝੂ ਨੇ
ਜਿਸਦਾ ਹਰ ਤੁਪਕਾ
ਮੁਹੱਬਤ ਦੇ ਵਰਜਿਤ ਫਲ ਦੀਆਂ ਅੱਖਾਂ 'ਚੋਂ ਵਗਦਾ ਹੈ ?
ਕੀ ਇਹ ਬਰਫ
ਵਿਛੋੜੇ ਦੀ ਬਹਿਸ਼ਤ 'ਚੋਂ ਕਿਰ ਰਹੀ ਹੈ?
ਮੈਂ ਤੇਰੇ ਖੂਬਸੂਰਤ ਦੁੱਖ ਸੁਣ ਰਹੀ ਹਾਂ ਫਰਿਸਤੇ!
ਜੋ ਮੇਰੇ ਦਰਦ 'ਚ ਰਲ ਰਹੇ ਨੇ
ਤੇਰੇ ਦਿਲ 'ਚ ਉੱਕਰਿਆ ਵਿਦਰੋਹ
ਮੇਰੇ ਦਿਲ 'ਚ ਵੀ ਜਾਗ ਪਿਆ ਹੈ
ਉਦਾਸ ਖੂਬਸੁਰਤੀ ਦਿਲ 'ਚ ਧੂਹ ਪਾਉਂਦੀ
ਰਾਤ ਦੀ ਸਿਆਹੀ ਬਾਹਰ ਖਿੰਡਾਉਂਦੀ
ਤੂੰ ਲਾਡਲਾ ਹੰਸ
ਉੱਡਣ ਨੂੰ ਤਿਆਰ
ਮੁਹੱਬਤ ਦੇ ਦੇਵਤਿਆਂ ਦੀ ਦੇਖਰੇਖ 'ਚ
ਤੀਰਥ ਯਾਤਰਾ- ਦੁੱਖ ਹਰਦੀ
ਮੇਰਾ ਖੂਬਸੂਰਤ ਮੰਦਰ ਮਨ ਮੋਂਹਦਾ ਸੱਭਦਾ
ਆਪਣੇ ਜਲੌਅ ਨਾਲ ਤੂੰ
ਇਕ ਰੂਹ ਨੂੰ ਪਿਆਰ ਦੀ ਗਰਿਫ਼ਤ 'ਚ ਲੈ ਲਿਆ
ਤੂੰ ਹੈਂ ਮੁਮਤਾਜ ਮਹੱਲ
ਜੋ ਸੰਸਾਰ ਦਾ ਮਨ ਮੋਂਹਦੀ
ਤੂੰ ਕਿਸਮਤ ਵਾਲੀ ਕਿ ਤੇਰੇ ਦੁੱਖ ਜਾਗੇ
ਕੁੱਲ ਜਹਾਨ ਦੀਆਂ ਜਲ਼ੀਆਂ ਰੂਹਾਂ ਦੇ ਕਣ ਕਣ 'ਚ
ਜਿੰਨੀ ਦੇਰ ਮੁਹੱਬਤ ਹੈ
ਤੂੰ ਤੀਰਥ ਹੈਂ- ਪੂਜਣਯੋਗ
ਜਾਣਾ ਕਿ ਮੁਹੱਬਤੀ ਤੂਫ਼ਾਨ ਇੱਕ ਸਦੀਵੀ ਕਸ਼ਟ !

No comments:

Post a Comment